Skip to product information
1 of 1

Sikh Siyasat Books

ਠੇਠ ਪੰਜਾਬੀ ਦੀ ਪਹਿਲੀ ਕਿਤਾਬ | Theth Punjabi Di Pehli Kitab

ਠੇਠ ਪੰਜਾਬੀ ਦੀ ਪਹਿਲੀ ਕਿਤਾਬ | Theth Punjabi Di Pehli Kitab

Regular price Rs. 360.00 INR
Regular price Sale price Rs. 360.00 INR
Sale Sold out
Shipping calculated at checkout.

ਠੇਠ ਪੰਜਾਬੀ ਦੀ ਪਹਿਲੀ ਕਿਤਾਬ ਬਾਰੇ:
*"ਪਹਿਲੀ ਕਿਤਾਬ"* - ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਵੱਡਾ ਉਪਰਾਲਾ *“ਪਹਿਲੀ ਕਿਤਾਬ”* ਪੰਜਾਬੀ ਜੁਬਾਨ ਤੇ ਦੇਸ਼ ਪੰਜਾਬ ਦੀ ਅਮੀਰ ਵਿਰਾਸਤ ਦਾ ਗੁਣਗਾਨ ਹੈ । ਇਹ ਕਿਤਾਬ ਗੁਰਮੁਖੀ ਅੱਖਰਾਂ ਅਤੇ ਇਹਦੇ ਕਲੇਜਾ-ਠਾਰੂ ਬੋਲਾਂ ਦੇ ਮੋਹ ਚੋਂ ਪੈਦਾ ਹੋਈ ਏ । ਦੂਜੀਆਂ ਜੁਬਾਨਾਂ ਖਾਸ ਕਰ ਹਿੰਦੀ ਤੇ ਅੰਗਰੇਜੀ ਦੇ ਲਫਜ਼ਾਂ ਦੇ ਬੇਲੋੜੇ ਰਲੇਵੇ ਨੇ ਸਾਡੀ ਬੋਲ-ਬਾਣੀ ਜਾਅਲੀ ਜਿਹੀ ਬਣਾ ਦਿੱਤੀ ਏ । ਸਾਡਾ ਠੇਠ ਮੁਹਾਵਰਾ ਗਵਾਚਦਾ ਜਾ ਰਿਹਾ ਹੈ । ਪੰਜਾਬੋਂ ਬਾਹਰ ਤੇ ਪੰਜਾਬ ਵਿੱਚ ਕਾਨਵੈਂਟ ਸਕੂਲਾਂ ਦੇ ਪੜ੍ਹੇ ਬਾਲਾਂ ਲਈ ਪੰਜਾਬੀ ਦੇ ਬਹੁਤੇ ਸ਼ਬਦ ਬੇਗਾਨੇ ਹੋ ਗਏ ਨੇ । ਸਾਡੇ ਬੋਲਾਂ ‘ਚ ਰਵਾਨੀ ਨਹੀਂ ਰਹੀ । ਸਾਡੇ ਬਾਲ ਭਾਸ਼ਾਈ ਤੌਰ ਤੇ ਡੌਰ ਭੌਰ ਹੋ ਗਏ ਨੇ ਤੇ ਉਹ ਬੋਲਣ ਲੱਗੇ ਅੜ ਕੇ ਬੋਲਦੇ ਨੇ । ਬੋਲਣ ਲੱਗਿਆ ਸ਼ਬਦ ਦੀ ਚੋਣ ਉਨ੍ਹਾਂ ਦੀ ਰਵਾਨੀ ‘ਚ ਅੜਿੱਕਾ ਬਣ ਰਹੀ ਏ । ਸਕੂਲਾਂ ਵਿੱਚ ਕਮਾਈਆਂ ਕਰਨ ਦੇ ਇਰਾਦੇ ਨਾਲ ਛਾਪੇ ਪੰਜਾਬੀ ਕੈਦਿਆਂ ‘ਚ ਮ : ਮੇਂਡਕ , ਧ : ਧਨੁਸ਼ , ਕ : ਕਾਰ , ਥ : ਥਰਮਸ ਆਮ ਵੇਖਣ ਨੂੰ ਮਿਲਦੇ ਨੇ । ਸਾਡੀ ਬੇਪਰਵਾਹੀ ਆ ਕਿ ਅਸੀਂ ਬਾਲਾਂ ਦੇ ਬੋਲੀ ਤੇ ਪੈਣ ਵਾਰੇ ਅਸਰ ਨੂੰ ਗੌਲਦੇ ਨਹੀਂ । ਟੀਵੀ ਦੇ ਕਾਰਟੂਨ ਉਨ੍ਹਾਂ ਦੇ ਸ਼ਬਦ ਭੰਡਾਰ ‘ਚ ਸੈਕੜੇ ਹਿੰਦੀ ਦੇ ਸ਼ਬਦ ਰੋਜ ਪਾ ਰਹੇ ਨੇ । ਕਿਤਾਬ ਵੀ ਉਨ੍ਹਾਂ ਨੂੰ ਬੇਗਾਨੇ ਲਫ਼ਜ ਹੀ ਰਟਾ ਰਹੀ ਹੈ । ਇਸ ਕਿਤਾਬ ਵਿੱਚ ਬਾਲ ਨੂੰ ਪੰਜਾਬੀ ਪੜ੍ਹਨੀ ਸਿਖਾਉਂਣ ਪਿਛੋਂ ਉਸ ਦੀ ਪੰਜਾਬ ਨਾਲ ਜਾਣ ਪਛਾਣ ਕਰਵਾਈ ਗਈ ਹੈ । ਪੰਜਾਬ ਦੇ ਜਾਨਵਰ, ਜਨੌਰ, ਰੰਗ , ਰੁੱਤਾਂ , ਰੁੱਖ, ਫਸਲਾਂ, ਸਬਜੀਆਂ , ਬਰੂਟੀਆਂ, ਕੱਖ ਕੰਡੇ, ਦਰਿਆ, ਇਲਾਕੇ, ਖਿੱਤੇ , ਵੰਨ ਸੁਵੰਨੀਆਂ ਇਲਾਕਾਈ ਬੋਲੀਆਂ ਨਾਲ ਜਾਣ-ਪਛਾਣ ਕਰਵਾਈ ਗਈ ਹੈ । ਤੀਜਾ ਇਸ ਕਾਇਦੇ ਵਿਚ ਖੇਡਾਂ ਦੇ ਗਾਉਂਣ, ਰੁੱਤਾਂ ਦੇ ਗੌਣ , ਦੇਸ਼ ਪੰਜਾਬ ਦੀ ਬੋਲੀ ਨਾਲ ਮੋਹ ਪਾਉਂਦੇ ਕਾਵਿ-ਟੋਟੇ ਤੇ ਗਾਉਣ ਨੇ । ਇਸਦੇ ਨਾਲ ਹੀ ਰਾਜਾ ਰਸਾਲੂ ਤੇ ਰਾਜੇ ਪੋਰਸ ਵਰਗੇ ਪੰਜਾਬ ਦੇ ਵੱਡੇ ਬੰਦਿਆਂ ਦੀ ਗਾਥਾ ਤੇ ਕਹਾਣੀਆਂ ਹਨ । ਪੰਜਾਬ ਦੇ ਮੈਦਾਨਾਂ, ਪਹਾੜਾਂ, ਥਲਾਂ ਤੇ ਬੇਲਿਆਂ ਨਾਲ ਮੋਹ ਪਾਉਂਦੇ ਲੇਖ ਨੇ । ਕਮਾਲ ਦੀ ਗੱਲ ਇਹ ਹੈ ਕਿ ਇਸ ਕਾਇਦਾ ਦਾ ਪੰਜਾਬ ਅਟਾਰੀ ਤੋਂ ਸ਼ੰਭੂ ਬਾਰਡਰ ਤੱਕ ਨਹੀਂ , ਸਗੋਂ ਸਭ ਸਿਆਸੀ ਲੀਕਾਂ ਮੇਟ ਕੇ ਦਰਿਆ ਸਿੰਧ ਤੋਂ ਪੋਠੋਹਾਰ ਤੇ ਹਿਮਾਲਿਆ ਦੇ ਪੈਰਾਂ ਤੋਂ ਬਾਹਵਲਪੁਰ ਦੇ ਟਿੱਲਿਆਂ ਤੱਕ ਦਾ ਪੰਜਾਬ ਏ । ਲਹਿੰਦੇ ਚੜ੍ਹਦੇ ਪੰਜਾਬ ਦੇ ਅਦੀਬਾਂ ਦੇ ਸਾਂਝੇ ਕਲਾਮ ਤੇ ਆਪਣੀ ਧਰਤੀ ਦੀ ਸਾਦ ਮੁਰਾਦੀ ਕਲਾ ਤੇ ਮੂਰਤਾਂ ਨਾਲ ਸਜਾਇਆ ਗਿਆ ਏ । 

About Theth Punjabi Di Pehli Kitab:
Theth Punjabi Di Pehli Kitab by Charanjit Singh Teja is a significant effort to preserve the Punjabi mother tongue. This book is an ode to the rich heritage of the Punjabi language and the vibrant land of Punjab. Emerging from the captivating allure of the Gurmukhi script and its heartwarming phrases, Theth Punjabi Di Pehli Kitab introduces children to the beauty of reading Punjabi.

In Theth Punjabi Di Pehli Kitab, young readers are familiarized with the diverse aspects of Punjab, including its animals, colors, seasons, trees, crops, vegetables, fruits, and rivers. The book delves into the regions, territories, and dialects that make Punjab unique. Additionally, it features engaging poems and songs related to games, seasons, and the love for the Punjabi language.

The tales and stories of legendary figures like Raja Rasalu and King Porus are highlights of Theth Punjabi Di Pehli Kitab. Essays in the book evoke a deep love for Punjab’s plains, mountains, deserts, and forests. Theth Punjabi Di Pehli Kitab is not just a book; it is a journey through the heart of Punjab, celebrating its cultural and linguistic heritage. Perfect for children and anyone keen to explore and preserve the Punjabi language, this book is a must-read for all.

View full details