Sikh Siyasat Books
ਬੱਚਿਆਂ ਲਈ 5 ਕਾਇਦੇ
ਬੱਚਿਆਂ ਲਈ 5 ਕਾਇਦੇ
Couldn't load pickup availability
ਇਹ 5 ਕਾਇਦੇ (ਅੱਖਰ ਗਿਆਨ ,ਅੱਖਰ ਪੂਰਨੇ ਸ਼ਬਦ ਬੋਧ ਅਤੇ ਘਰੇਲੂ ਪੰਜਾਬੀ ) ਬੱਚਿਆਂ ਨੂੰ ਮੁੱਢਲੀ ਸਿੱਖਿਆ ਤੋਂ ਜਾਣੂ ਕਰਵਾਉਣ ਲਈ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਛਾਪੇ ਗਏ ਹਨ।
ਅੱਖਰ ਗਿਆਨ ਕਾਇਦਾ ਪੈਂਤੀ ਅੱਖਰੀ ਦੇ ਗਿਆਨ ਦੀ ਗੱਲ ਕਰਦਾ ਹੈ ਤੇ ਹਰ ਅੱਖਰ ਦੇ ਨਾਲ ਤਿੰਨ-ਤਿੰਨ ਸ਼ਬਦ ਦਿੱਤੇ ਹਨ। ਜਿਸ ਤੋ ਬੱਚਿਆਂ ਨੂੰ ਅੱਖਰਾਂ ਦੀ ਪਹਿਚਾਣ ਦੇ ਨਾਲ ਨਾਲ ਸ਼ਬਦਾਂ ਦਾ ਗਿਆਨ ਹੋ ਸਕੇ।
ਅੱਖਰ ਪੂਰਨੇ ਕਾਇਦਾ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਬਾਰੇ ਗਿਆਨ ਦਿੰਦਾ ਹੈ। ਇਸ ਵਿੱਚ ਹਰ ਅੱਖਰ ਦੀ ਬਣਤਰ ਨੂੰ ਟੁੱਟਵੇਂ ਰੂਪ ਵਿੱਚ ਪੂਰਾ ਕੀਤਾ ਹੈ ਤਾਕਿ ਬੱਚੇ ਨੂੰ ਪਾਉਣ ਦੀ ਜਾਂ ਪੈਨਸਿਲ ਚਲਾਉਣ ਦਾ ਸਲੀਕਾ ਆ ਜਾਵੇ।
ਸ਼ਬਦ ਬੋਧ - ਇਹ ਕਾਇਦਾ ਬੱਚਿਆ ਨੂੰ ਸ਼ਬਦਾਂ ਦਾ ਬੋਧ ਕਰਵਾਉਣ ਲਈ ਬਣਾਇਆ ਗਿਆ ਹੈ।
ਘਰੇਲੂ ਪੰਜਾਬੀ - ਇਸ ਕਾਇਦੇ ਵਿੱਚ ਸਾਡੀ ਆਮ ਬੋਲਚਾਲ ਅਤੇ ਘਰਾਂ ਵਿੱਚ ਵਰਤਣ ਵਾਲੀਆਂ ਆਮ ਚੀਜ਼ਾਂ ਨੂੰ ਤਸਵੀਰਾਂ ਰਾਹੀਂ ਦਰਸਾਉਂਦਿਆਂ ਉਹਨਾ ਦੇ ਪੰਜਾਬੀ ਨਾਮ ਦਰਜ਼ ਕੀਤੇ ਗਏ ਹਨ।
ਸ਼ਬਦ ਭੇਦ - ਕਾਇਦਾ 'ਸ਼ਬਦ ਭੇਦ' ਮਾਤਰਾ ਭੇਦ ਦੇ ਸ਼ਬਦਾਂ ਦਾ ਕਾਇਦਾ ਹੈ। ਜਿਸ ਵਿੱਚ ਸਾਮੇ ਅੱਖਰਾਂ ਦੀ, ਸਾਮੀ ਤਰਤੀਬ ਵਿੱਚ ਬਦਲਵੀਆਂ ਮਾਤਰਾਵਾਂ ਲਾ ਕੇ ਵੱਖੋ-ਵੱਖਰੇ ਸ਼ਬਦ ਬਣਾਏ ਗਏ ਹਨ ਜਿਵੇਂ ਥੱਥਾ ਪਪਾ ਦੇ: ਥੱਪ, ਥਪਾ, ਥਾਪ, ਥਾਪਾ, ਥਾਪੀ, ਥੋਪ, ਥੱਪਾ, ਥੋਪੀ। ਇਸ ਨਾਲ ਬੱਚੇ ਨੂੰ ਮਾਤਰਾਵਾਂ ਦੇ ਭੇਦ ਨਾਲ ਵੱਖੋ ਵੱਖਰੇ ਅੱਖਰ ਬਣਾਉਣ ਦੀ ਜਾਚ ਆਵੇਗੀ। ਇਸ ਕਾਇਦੇ ਵਿੱਚ ਸਾਰੇ ਦੋ ਅੱਖਰੇ ਸ਼ਬਦ ਹਨ।
Share
