Skip to product information
1 of 1

Sikh Siyasat Books

Kharkoo Lehran de Ang-Sang | ਖਾੜਕੂ ਲਹਿਰਾਂ ਦੇ ਅੰਗ-ਸੰਗ (ਕੱਚੀ ਜਿਲਦ)

Kharkoo Lehran de Ang-Sang | ਖਾੜਕੂ ਲਹਿਰਾਂ ਦੇ ਅੰਗ-ਸੰਗ (ਕੱਚੀ ਜਿਲਦ)

Regular price Rs. 500.00 INR
Regular price Sale price Rs. 500.00 INR
Sale Sold out
Shipping calculated at checkout.

ਖਾੜਕੂ ਲਹਿਰਾਂ ਦੇ ਅੰਗ-ਸੰਗ ਕਿਤਾਬ ਬਾਰੇ:
ਖਾੜਕੂ ਲਹਿਰਾਂ ਦੇ ਅੰਗ-ਸੰਗ ਕਿਤਾਬ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਭਾਈ ਅਜਮੇਰ ਸਿੰਘ ਵਲੋਂ ਲਿਖੀ ਗਈ ਹੈ।  ਇਹ ਰਾਜਸੀ ਆਤਮ-ਕਥਾ ਸਿੱਖ ਸੰਸਕਾਰਾਂ ਵਿਚ ਪਲੇ ਉਸ ਨੌਜਵਾਨ ਦੀ ਹੈ, ਜੋ ਨਿਆਇ-ਯੁਕਤ ਸਮਾਜ ਦੀ ਸਥਾਪਨਾ ਲਈ ਆਪਣੀ ਪੜ੍ਹਾਈ ਅੱਧਵਾਟੇ ਛੱਡ ਕੇ ਪਹਿਲਾਂ ਨਕਸਲੀ ਲਹਿਰ ਵਿਚ ਸਰਗਰਮ ਰਿਹਾ ਅਤੇ 1984 ਦੇ ਸਾਕੇ ਉਪਰੰਤ ਖਾੜਕੂ ਲਹਿਰ ਨਾਲ ਜੁੜ ਗਿਆ । ਪੰਜਾਬ ਵਿਚ ਚੱਲੀਆਂ ਦੋਵੇਂ ਖਾੜਕੂ ਲਹਿਰਾਂ ਦੇ ਪ੍ਰੇਰਕਾਂ, ਵਿਚਾਰਧਾਰਕ ਆਧਾਰਾਂ ਅਤੇ ਕੀਤੇ ਗਏ ਐਕਸ਼ਨਾਂ ਨੂੰ ਉਹ ਨੇੜਿਉਂ ਨਿਹਾਰਦਾ ਰਿਹਾ । ਇਨ੍ਹਾਂ ਲਹਿਰਾਂ ਵਿਚ ਸਰਗਰਮ ਰਹਿਣ ਕਰਕੇ ਲੇਖਕ ਇਸ ਪੁਸਤਕ ਵਿਚ ਕਸ਼ੀਦੇ ਹੋਏ ਅਨੁਭਵ ਰਾਹੀਂ ਇਤਿਹਾਸਕ ਘਟਨਾਵਾਂ ਦਾ ਸਜੀਵ ਚਿਤ੍ਰਣ ਪੇਸ਼ ਕਰਦਾ ਹੈ ਅਤੇ ਇਨ੍ਹਾਂ ਲਹਿਰਾਂ ਦੇ ਕੱਚ-ਸੱਚ ਨੂੰ ਵੀ ਉਘਾੜਦਾ ਹੈ । ਇਸ ਤਰ੍ਹਾਂ ਇਹ ਪਿਛਲੀ ਅੱਧੀ ਸਦੀ ਦੇ ਪੰਜਾਬ ਦੇ ਇਤਿਹਾਸ ਬਾਰੇ ਪਰਮਾਣਿਕ ਦਸਤਾਵੇਜ਼ ਹੈ, ਜਿਸ ਵਿੱਚੋਂ ਇਨ੍ਹਾਂ ਲਹਿਰਾਂ ਦੀਆਂ ਪ੍ਰਾਪਤੀਆਂ/ਖ਼ਾਮੀਆਂ ਬਾਰੇ ਭਰੋਸੇਯੋਗ ਸੂਝ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ।  

ਇਹ ਕਿਤਾਬ ਕੱਚੀ ਜਿਲਦ ਵਿੱਚ ਹੈ।

ਖਾੜਕੂ ਲਹਿਰਾਂ ਦੇ ਅੰਗ-ਸੰਗ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Kharku Lehran De Ang Sang Book:

Kharku Lehran De Ang Sang book is autobiography of Sikh political analyst and author Bhai Ajmer Singh. In this book he has penned his experience of two armed political movements- Kharku Lehran, Naxalbari upsurge and Sikh militant movement.

View full details