Skip to product information
1 of 1

Sikh Siyasat Books

ਲਾਹੌਰ ਦੇ ਗੁਰਦੁਆਰਿਆਂ ਦਾ ਇਤਿਹਾਸ - ਗਿਆਨੀ ਖਜਾਨ ਸਿੰਘ

ਲਾਹੌਰ ਦੇ ਗੁਰਦੁਆਰਿਆਂ ਦਾ ਇਤਿਹਾਸ - ਗਿਆਨੀ ਖਜਾਨ ਸਿੰਘ

Regular price Rs. 299.00 INR
Regular price Sale price Rs. 299.00 INR
Sale Sold out
Shipping calculated at checkout.

About Lahore De Gurdwaryan Da Itihas Book:
Lahore De Gurdwaryan Da Itihas
is a special book that shares the history of important Sikh Gurdwaras in Lahore. It is written by Giani Khajaan Singh, a well-known Sikh historian and leader of the Gurdwara Reform Movement.

The book is published by Sikh Itihaas Prakashan and includes four powerful writings:

  1. Gurdham Darshan – A guide to many historic Gurdwaras and Sikh learning centers in Lahore.

  2. Shaheedganj Da Masla – The story of the long fight to protect Gurdwara Shaheed Ganj, and the sacrifices made by Sikhs.

  3. Guru Jot De Patange – A heartfelt tribute to four brave Sikhs who gave their lives for Guru Tegh Bahadur Sahib.

  4. Sikh Di Aatmik Shakti – The inspiring story of Shaheed Bhai Karam Singh, a martyr from the Panja Sahib incident.

This book is written in simple and easy-to-understand Punjabi. It helps readers connect with the powerful and often forgotten stories of Sikh faith, bravery, and sacrifice in Lahore — both before and after the Partition of 1947.

You can order this book online from anywhere in the world through Sikh Siyasat.

Don’t miss the chance to explore the deep spiritual and historical roots of Sikhs in Lahore.



ਕਿਤਾਬ ਲਾਹੌਰ ਦੇ ਗੁਰਦੁਆਰਿਆਂ ਦਾ ਇਤਿਹਾਸ ਬਾਰੇ:

ਗਿਆਨੀ ਖਜਾਨ ਸਿੰਘ ਲਾਹੌਰ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿਚੋਂ ਸਨ। ਉਨ੍ਹਾਂ ਨੇ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਕਾਫ਼ੀ ਸਿੱਖ ਸਾਹਿਤ ਲਿਖਿਆ। ਸਿੱਖ ਇਤਿਹਾਸ ਪ੍ਰਕਾਸ਼ਨ ਵੱਲੋਂ ਲਾਹੌਰ ਦੇ ਗੁਰਦੁਆਰਿਆਂ ਦਾ ਇਤਿਹਾਸ ਵਿੱਚ ਉਨ੍ਹਾਂ ਦੀਆਂ ਚਾਰ ਰਚਨਾਵਾਂ ਇਕੱਠੇ ਰੂਪ 'ਚ ਪ੍ਰਕਾਸ਼ਿਤ ਕੀਤੀਆਂ ਹਨ

੧. ਗੁਰਧਾਮ ਦਰਸ਼ਨ - ਇਸ ਵਿੱਚ ਪਾਠਕ ਜਿੱਥੇ ਲਾਹੌਰ ਵਿਚਲੇ ਇਤਿਹਾਸਿਕ ਗੁਰੂ ਘਰਾਂ ਦੇ ਇਤਿਹਾਸ ਤੋਂ ਜਾਣੂ ਹੋਵਣਗੇ, ਉੱਥੇ ਹੀ ਇਸ ਕਿਤਾਬ ਅੰਦਰ ਲਾਹੌਰ ਵਿੱਚ ਮੌਜੂਦ ਬੇਅੰਤ ਗੁਰੂ ਘਰਾਂ ਅਤੇ ਸਿੱਖ ਵਿੱਦਿਅਕ ਅਦਾਰਿਆਂ ਬਾਰੇ ਵੀ ਜਾਣਨਗੇ।

੨. ਸ਼ਹੀਦਗੰਜ ਦਾ ਮਸਲਾ - ਇਸ ਰਚਨਾ ਅੰਦਰ ਪਾਠਕ ਪੜ੍ਹ ਸਕਣਗੇ ਕਿ ਵੰਡ ਤੋਂ ਪਹਿਲਾਂ ਹੀ ਲਾਹੌਰ ਦੇ ਨਖ਼ਾਸ ਚੌਂਕ ਵਿਚ ਬਣੇ ਗੁਰਦੁਆਰਾ ਸ਼ਹੀਦਗੰਜ ਨੂੰ ਸਿੱਖਾਂ ਪਾਸੋਂ ਖੋਹਣ ਵਾਸਤੇ ਅੰਗਰੇਜ਼ਾਂ ਦੇ ਸਮੇਂ ਤੋਂ ਮੁਤਸਬੀ ਮੁਸਲਮਾਨਾਂ ਦਾ ਜ਼ੋਰ ਲੱਗਾ ਹੋਇਆ ਸੀ। ਸ਼ਹੀਦ ਗੰਜ ਦਾ ਅਸਥਾਨ ਦੋ ਹਿਸਿਆ ਵਿਚ ਵੰਡਿਆ ਗਿਆ, ਵਿਚਕਾਰ ਦੀ ਸੜਕ ਲੰਘ ਗਈ। ਇਕ ਪਾਸੇ ਸ਼ਹੀਦ ਗੰਜ ਭਾਈ ਤਾਰੂ ਸਿੰਘ ਤੇ ਦੂਜੇ ਬੰਨੇ ਸ਼ਹੀਦ ਗੰਜ ਸਿੰਘ ਸਿੰਘਣੀਆ ਬਣ ਗਿਆ। ੧੯੩੬ ਈਸਵੀ ਵਿਚ ਬਹੁਤ ਵੱਡੀ ਪੱਧਰ ਤੇ ਸਿੱਖਾਂ ਤੇ ਮੁਸਲਮਾਨਾਂ ਵਿਚ ਤਨਾਅ ਬਣਿਆ। ਮੁਸਲਮਾਨਾਂ ਨੇ ਕਈ ਸਿੱਖ ਕਤਲ ਕੀਤੇ , ਪਰ ਅਖੀਰ ਫਤਹ ਖਾਲਸਾ ਜੀ ਦੀ ਹੋਈ।ਕੋਰਟ ਨੇ ਖਾਲਸਾ ਜੀ ਦੇ ਹੱਕ ਵਿੱਚ ਫੈਸਲਾ ਦਿੱਤਾ। ਪਰ ਮੌਜੂਦਾ ਸਮੇਂ ਵਿੱਚ ਫਿਰ ਭਾਈ ਤਾਰੂ ਸਿੰਘ ਹੁਣਾਂ ਵਾਲਾ ਅਸਥਾਨ ਬੰਦ ਕੀਤਾ ਹੋਇਆ ਤੇ ਮਸਲਾ ਇਹੋ ਹੈ ਕਿ ਥਾਂ ਕਿਸਦੀ ਹੈ। ਇਹ ਕਿਤਾਬ ਸਮੁੱਚੇ ਰੌਲੇ ਨੂੰ ਲਗਾਤਾਰਤਾ ਨਾਲ ਬਿਆਨ ਕਰਦੀ ਹੈ।

੩. ਗੁਰੂ ਜੋਤ ਦੇ ਪਤੰਗੇ - ਇਸ ਰਚਨਾ ਵਿਚ ਗਿਆਨੀ ਜੀ ਹੁਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰੇ ਚਾਰ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ , ਜਿੰਨਾਂ ਨੇ ਆਪਣਾ ਆਪਾ ਗੁਰੂ ਤੋਂ ਨਿਸ਼ਾਵਰ ਕੀਤਾ ਪਤੰਗੇ ਵਾਂਗ।

੪. ਸਿੱਖ ਦੀ ਆਤਮਕ ਸ਼ਕਤੀ - ਇਸ ਰਚਨਾ ਵਿਚ ਗਿਆਨੀ ਜੀ ਨੇ ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਹੁਣਾਂ ਦਾ ਸੰਖੇਪ ਜੀਵਨ ਦਿੱਤਾ ਹੈ।

View full details