Sikh Siyasat Books
ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ) | ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਭਾਗ-੨
ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ) | ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਭਾਗ-੨
Couldn't load pickup availability
ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ):
ਸਿੱਖ ਨਸਲਕੁਸ਼ੀ ਬਾਰੇ ਸਾਡੀ ਆਮ ਜਾਣਕਾਰੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਂਦ ਚਿੱਲੜ ਤੱਕ ਹੀ ਸੀਮਿਤ ਹੈ। ਪਰ ਇਹ ਵਰਤਾਰਾ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ ਇਸ ਤਹਿਤ ਭਾਰਤ ਦੇ ਬਾਕੀ ਰਾਜਾਂ ‘ਚ ਵੀ ਇੱਕੋ ਵਿਧੀ ਅਤੇ ਤੀਬਰਤਾ ਨਾਲ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਰਤਾਰੇ ਦੀ ਘੋਖ ਅਤੇ ਪੜਤਾਲ ਵਿੱਚ ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਬਹੁਤ ਅਹਿਮ ਦਸਤਾਵੇਜ਼ ਹੈ। ਇਹ ਕਿਤਾਬ 6 ਰਾਜਾਂ - ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ਚ ਹੋਈਆਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ।
ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਭਾਗ-੨:
ਸਿੱਖ ਨਸਲਕੁਸ਼ੀ ਬਾਰੇ ਸਾਡੀ ਆਮ ਜਾਣਕਾਰੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਂਦ ਚਿੱਲੜ ਤੱਕ ਹੀ ਸੀਮਿਤ ਹੈ। ਪਰ ਇਹ ਵਰਤਾਰਾ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ ਇਸ ਤਹਿਤ ਭਾਰਤ ਦੇ ਬਾਕੀ ਰਾਜਾਂ ‘ਚ ਵੀ ਇੱਕੋ ਵਿਧੀ ਅਤੇ ਤੀਬਰਤਾ ਨਾਲ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਰਤਾਰੇ ਦੀ ਘੋਖ ਅਤੇ ਪੜਤਾਲ ਵਿੱਚ ਕਿਤਾਬ ਲੜੀ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਬਹੁਤ ਅਹਿਮ ਦਸਤਾਵੇਜ਼ ਹੈ। ਇਸ ਕਿਤਾਬ ਦੇ ਪਹਿਲੇ ਭਾਗ ਵਿਚ 6 ਰਾਜਾਂ - ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ’ਚ ਹੋਈਆਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ।
ਇਸ ਪੁਸਤਕ ਲੜੀ ਨੂੰ ਅੱਗੇ ਤੋਰਦਿਆ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਭਾਗ-੨ ਵਿਚ ਪੰਜ ਰਾਜ- ਮਣੀਪੁਰ, ਬਿਹਾਰ, ਅਸਾਮ, ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਵਾਪਰੀਆਂ ਘਟਨਾਵਾਂ ਦੇ ਵੇਰਵੇ ਦਰਜ ਹਨ।
Share
