Sikh Siyasat Books
ਪਹਿਲਾ ਘੱਲੂਘਾਰਾ | Pehla Ghallughara
ਪਹਿਲਾ ਘੱਲੂਘਾਰਾ | Pehla Ghallughara
Couldn't load pickup availability
ਪਹਿਲਾ ਘੱਲੂਘਾਰਾ ਕਿਤਾਬ ਬਾਰੇ:
ਪਹਿਲਾ ਘੱਲੂਘਾਰਾ ਕਿਤਾਬ ਉੱਘੇ ਸਿੱਖ ਇਤਿਹਾਸਕਾਰ ਸ.ਸਵਰਨ ਸਿੰਘ ਵਲੋਂ ਲਿਖੀ ਗਈ ਹੈ। ਸਿੱਖ ਲਹਿਰ ਦੀਆਂ ਲਹੂ-ਭਿੱਜੀਆਂ ਸ਼ਹਾਦਤਾਂ ਦੀ ਦਾਸਤਾਨ ਵਿੱਚ ਕਾਹਨੂੰਵਾਨ ਦੇ ਛੰਭ ਵਿਚ ਵਾਪਰੇ ਪਹਿਲੇ ਘੱਲੂਘਾਰੇ (੨ ਜੂਨ, ੧੭੪੬) ਦਾ ਵਿਸ਼ੇਸ਼ ਸਥਾਨ ਹੈ। ਲਾਹੌਰ ਦਰਬਾਰ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਮਪਤ ਰਾਏ ਦੇ ਸਿੱਖਾਂ ਹੱਥੋਂ ਮਾਰੇ ਜਾਣ ’ਤੇ ਸਿੱਖਾਂ ਨੂੰ ਸਫਾ-ਹਸਤੀ ਤੋਂ ਮਿਟਾ ਦੇਣ ਦੀ ਕਸਮ ਖਾਧੀ ਤੇ ਇਹ ਘੱਲੂਘਾਰਾ ਉਸਦੀ ਜ਼ਿੱਦ ਤੇ ਹੰਕਾਰ ਦਾ ਸਿੱਟਾ ਸੀ। ਇਸ ਘੱਲੂਘਾਰੇ ਵਿਚ ਤਕਰੀਬਨ ੧੨੦੦੦ ਤੋਂ ੧੫੦੦੦ ਸਿੰਘ ਸ਼ਹੀਦ ਹੋਏ ਸਨ। ਇਹ ਪੁਸਤਕ ਸਮਕਾਲੀ ਫਾਰਸੀ ਸਰੋਤਾਂ ਦੇ ਆਧਾਰ ’ਤੇ ਮੁਸਲਮਾਨਾਂ ਅਤੇ ਸਿੱਖਾਂ, ਦੋਹਾ ਪਾਸਿਆਂ ਦੀ ਤਸਵੀਰ-ਕਸ਼ੀ ਕਰਦੀ ਹੈ ਤੇ ਜੋ ਕੁਝ ਉਸ ਸਮੇਂ ਵਾਪਰਿਆ ਉਸਨੂੰ ਪੂਰੀ ਸੁਹਿਰਦਤਾ ਨਾਲ ਬਿਆਨ ਕਰਦੀ ਹੈ।
ਪਹਿਲਾ ਘੱਲੂਘਾਰਾ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Pehla Ghallughara Book:
Pehla Ghallughara book is authored by renowned Sikh historian Swaran Singh.
Share
