Sikh Siyasat Books
ਰਾਜ ਜੋਗੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਹਰਪ੍ਰੀਤ ਸਿੰਘ ਲੌਂਗੋਵਾਲ)
ਰਾਜ ਜੋਗੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਹਰਪ੍ਰੀਤ ਸਿੰਘ ਲੌਂਗੋਵਾਲ)
Couldn't load pickup availability
ਕਿਤਾਬ: ਰਾਜ ਜੋਗੀ ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ)
ਲੇਖਕ: ਹਰਪ੍ਰੀਤ ਸਿੰਘ ਲੌਂਗੋਵਾਲ
ਸੰਸਾਰ ਇਤਿਹਾਸ ਵਿੱਚ ਪੈਦਾ ਹੋਣ ਅਤੇ ਵਿਚਰਨ ਵਾਲੀ ਸਖਸ਼ੀਅਤ ਨੂੰ ਸਮਝਣ ਲਈ ਇੱਕ ਮਾਪਦੰਡ ਇਹ ਵੀ ਹੁੰਦਾ ਹੈ ਕਿ ਉਸਦੀ ਕੀਤੀ ਘਾਲਣਾ ਨੇ ਦੇਸ ਕਾਲ ਉਪਰ ਕਿੰਨਾ ਕੁ ਡੂੰਘਾ ਪ੍ਰਭਾਵ ਪਾਇਆ। ੨੦ਵੀਂ ਸਦੀ ਵਿੱਚ ਅਜਿਹੀ ਮਹਾਨ ਸਖਸ਼ੀਅਤ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਗੁਰਮਤਿ ਦੇ ਪ੍ਰਚਾਰ ਵਿੱਚ ਸਮਰਪਿਤ ਕਰ ਦਿੱਤੀ। ਸੰਤ ਅਤਰ ਸਿੰਘ ਜੀ ਨੇ ਸਿੱਖ ਰਵਾਇਤਾਂ ਦੀ ਪੁਨਰ ਸੁਰਜੀਤੀ ਦਾ ਇਕੱਲਾ ਰਾਹ ਹੀ ਨਹੀਂ ਖੋਲ੍ਹਿਆ ਸਗੋਂ ਪੰਥ ਦੀਆਂ ਚੱਲ ਰਹੀਆਂ ਲਹਿਰਾਂ ਵਿੱਚ ਆਪਣਾ ਯੋਗਦਾਨ ਵੀ ਪਾਇਆ। ਸੰਤਾਂ ਦੇ ਕੀਤੇ ਕਾਰਜਾਂ ਦੀ ਨਾ ਕੋਈ ਗਿਣਤੀ ਹੈ ਅਤੇ ਨਾ ਹੀ ਕੋਈ ਅੰਦਾਜ਼ਾ ਹੈ।ਇਸ ਲਿਖਤ ਨੂੰ ਸਾਖੀ ਰੂਪ ਵਿੱਚ ਸੰਖੇਪ ਵਿੱਚ ਲਿਖਿਆ ਗਿਆ ਹੈ, ਯਤਨ ਕੀਤਾ ਹੈ ਕਿ ਪੜ੍ਹਨ ਵਾਲੇ ਨੂੰ ਹਰ ਇੱਕ ਸਾਖੀ ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕੇ।