Sikh Siyasat Books
Shabad Jang | ਸ਼ਬਦ ਜੰਗ
Shabad Jang | ਸ਼ਬਦ ਜੰਗ
Couldn't load pickup availability
ਸ਼ਬਦ ਜੰਗ ਕਿਤਾਬ ਬਾਰੇ:
ਕਿਤਾਬ ਸ਼ਬਦ ਜੰਗ ਸਿੱਖ ਵਿਚਾਰਵਾਨ ਤੇ ਵਖਿਆਨਕਾਰ ਡਾ. ਸੇਵਕ ਸਿੰਘ ਦੀ ਪਲੇਠੀ ਕਿਤਾਬ ਹੈ। "ਸ਼ਬਦ ਜੰਗ" ਕਿਤਾਬ ਪੰਜ ਭਾਗਾਂ ਵਿਚ ਵੰਡੀ ਹੋਈ ਹੈ- ਇਹ ਕਾਂਡ/ਭਾਗ ਹਨ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਸ਼ਬਦ ਜੰਗ ਪੰਜਾਂ ਭਾਗਾਂ ਵਿਚ ਛੋਟੇ ਛੋਟੇ ਕੁੱਲ ਛੱਤੀ ਪਾਠ ਹਨ।
ਅੱਜ ਦੇ ਸਮੇਂ ਇਸ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ ਅਤੇ ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਸ਼ਬਦ ਜੰਗ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ।
ਡਾ. ਸੇਵਕ ਸਿੰਘ ਦੀ ਇਹ ਕਿਤਾਬ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।
ਸ਼ਬਦ ਜੰਗ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
Share
