Sikh Siyasat Books
ਸਿੱਖ ਨਸਲਕੁਸ਼ੀ 1984 (ਅੱਖੀਂ ਡਿੱਠੇ ਹਾਲ, ਪੜਚੋਲ ਅਤੇ ਦਸਤਾਵੇਜ਼) ( ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ)
ਸਿੱਖ ਨਸਲਕੁਸ਼ੀ 1984 (ਅੱਖੀਂ ਡਿੱਠੇ ਹਾਲ, ਪੜਚੋਲ ਅਤੇ ਦਸਤਾਵੇਜ਼) ( ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ)
Couldn't load pickup availability
ਕਿਤਾਬ “ਸਿੱਖ ਨਸਲਕੁਸ਼ੀ ੧੯੮੪ : ਅੱਖੀਂ ਡਿੱਠੇ ਹਾਲ, ਪੜਚੋਲ ਅਤੇ ਦਸਤਾਵੇਜ਼” ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਨੌਜਵਾਨ ਪੰਥ ਸੇਵਕ ਰਣਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਨਵੀਂ ਕਿਤਾਬ ਹੈ। ਇਸ ਕਿਤਾਬ ਵਿੱਚ ਦੇ ਪੰਜ ਖੰਡ ਹਨ। ਪਹਿਲੇ ਖੰਡ ਵਿੱਚ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਦੇ ਅੱਠੀੰ ਡਿੱਠੇ ਅਤੇ ਹੱਡੀਂ ਹੰਢਾਏ ਹਾਲ ਬਿਆਨ ਕੀਤੇ ਗਏ ਹਨ। ਦੂਜੇ ਭਾਗ ਵਿੱਚ ‘ਸਿੱਖ ਨਸਲਕੁਸ਼ੀ ਦਾ ਖੁਰਾਖੋਜ’ ਦਰਜ ਕੀਤਾ ਗਿਆ ਹੈ ਤੇ ਇੰਡੀਆ ਭਰ ਦੀਆਂ ਉਹਨਾਂ ਪ੍ਰਮੁੱਖ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਸਿੱਖ ਨਸਲਕੁਸ਼ੀ ਦੌਰਾਨ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਕਿਤਾਬ ਦੇ ਤੀਜੇ ਹਿੱਸੇ ਵਿੱਚ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਬਾਰੇ ਪੜਚੋਲ ਕਰਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਚੌਥੇ ਖੰਡ ਦਾ ਸਿਰਲੇਖ “ਦੰਗੇ ਨਹੀਂ ਨਸਲਕੁਸ਼ੀ” ਹੈ। ਇਸ ਹਿੱਸੇ ਵਿੱਚ ਨਵੰਬਰ ੧੯੮੪ ਦੇ ਸਿੱਖ ਕਲਤੇਆਮਾਂ ਨੂੰ ਨਸਲਕੁਸ਼ੀ ਸਿੱਧ, ਤੇ ਬਿਆਨ, ਕਰਦੀਆਂ ਲਿਖਤਾਂ ਤੇ ਤਕਰੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕਿਤਾਬ ਦਾ ਪੰਜਵਾਂ ਤੇ ਆਖਰੀ ਖੰਡ “ਦਸਤਾਵੇਜ਼” ਹੈ ਜਿਸ ਵਿੱਚ ਸਿੱਖ ਨਸਲਕੁਸ਼ੀ ੧੯੮੪ ਦੇ ਤੱਥ ਨੂੰ ਤਸਲੀਮ ਕਰਨ ਵਾਲੇ ਕੌਮਾਂਤਰੀ ਦਸਤਾਵੇਜ਼ਾਂ- ਮਤਿਆਂ ਅਤੇ ਐਲਾਨਾਮਿਆਂ ਦੀ ਇੰਨ ਬਿੰਨ ਨਕਲਾਂ ਅਤੇ ਉਹਨਾ ਦਾ ਪੰਜਾਬੀ ਉਲੱਥਾ ਛਾਪਿਆ ਗਿਆ ਹੈ।